ਅੱਜ ਮੇਰੇ ਰੋਕਦਿਆਂ ਰੋਕਦਿਆਂ,
ਇੱਕ ਤੁਰਿਆ,
ਜਸ ਉਹਦਾ ਅਹਿਸਾਸ
ਹੋਇਆ,
ਤਾਂ ਧਿਆਨ ਨਾਲ ਮੈਂ ਵੇਖਿਆ|
ਇਹ ਕੀ
ਇਸ ਨਿੱਕੇ ਜਿਹੇ ਹੰਝੂ ਲਈ ਵਹਿਣਾ ਕਿੰਨਾ
ਸੌਖਾ
ਪਰ ਇਸ ਨਾਲ ਮੇਰਾ ਕੀਤਾ ਹੋਇਆ
ਵਾਅਦਾ ਟੁੱਟ ਚੱਲਿਆ|
ਇਸ ਮੋਤੀ ਦੇ ਛਲਕਦਿਆਂ
ਹੀ
ਮੇਰੇ ਅਜਬ ਜਿਹੇ ਵਾਅਦੇ ਦੀ ਕੁਤਾਹੀ ਹੋ ਗਈ
ਮੇਰੇ ਦਿਲ ਦਾ ਜੋ ਨੀਰ ਅੱਖੀਆਂ ਚੋਂ ਵਹਿ
ਚਲਿਆ|
ਪਰ ਕਿਉਂ
ਇਹ ਕਿਉਂ ਵਹਿ ਚੱਲਿਆ
ਕੀ ਕਰੇ, ਇਸ ਗਮ ਨੂੰ ਵਹਿਣ ਦਾ
ਸ਼ਾਇਦ ਕੋਈ
ਜ਼ਰੀਆ ਹੋਰ ਨਾ ਮਿਲਿਆ|
ਪਰ ਆਪਣੇ ਸੱਜਣ ਲਈ
ਕੀਤੇ ਉਸ ਵਾਅਦੇ ਨੂੰ,
ਮੈਂ ਸੋਚਿਆ ਸੀ ਜੀਅ
ਜਾਨ ਨਾਲ
ਤੋੜ ਤੱਕ ਨਿਭਾਵਾਂਗੀ|
ਪਰ ਮੇਰੀਆਂ ਅਖੀਆਂ,
ਧੋਖਾ ਮੈਨੂੰ ਦਿੱਤਾ,
ਮੈਥੋਂ
ਪੁਛੇ ਬਿਨਾ
ਰਾਹ ਇਸ ਹੰਝੂ ਨੂੰ ਦਿੱਤਾ|
ਪੁੱਛਾਂ ਮੈਂ
ਜ਼ਰਾ,
ਵੇ ਤੂੰ ਕਿਊਂ ਆਇਆ
ਏਂ?
ਕਿਉਂ ਮੇਰੇ ਟੁੱਟੇ ਵਾਅਦੇ ਦਾ
ਸਬੱਬ ਬਣਿਆ ਏਂ?
ਤਾਂ ਹੰਝੂ ਕਹਿੱਦਾ
ਹੱਸ,
ਕਮਲੀਏ ਦੇਖ ਤਾਂ ਸਹੀ,
ਮੈਂ ਟੁੱਟੇ ਵਾਅਦੇ ਦਾ ਸਬੱਬ ਨਹੀਂ,
ਤੇਰੇ ਅਜਬ ਜਿਹੇ
ਵਾਅਦੇ ਦਾ ਗਵਾਹ ਬਣਿਆ ਹਾਂ|
ਮੈਂ ਤੇਰੇ ਉਸ ਅਜਬ ਜਿਹੇ,
ਅਜਬ ਸੱਜਣ ਲਈ ਨਹੀਂ,
ਅੱਜ ਮੈਂ
ਤੇਰੇ ਨੈਣਾਂ ਚੋਂ
ਤੇਰੇ ਲਈ ਆਇਆ ਹਾਂ|
ਤੇਰੇ ਵਾਅਦੇ ਨੂੰ ਵੇਖ
ਮੈਂ ਹੈਰਾਨ ਹੋਇਆ
ਸਾਂ,
ਪਰ ਅੱਜ ਜਦੋਂ ਉਹ ਮੈਨੂੰ ਸਮਝ ਆਇਆ ਏ,
ਮੇਰਾ ਆਪਾ ਸਾਰਾ ਅੰਦਰ ਤੱਕ ਭਰ ਆਇਆ
ਏ|
ਅੱਜ ਦੱਸਣ ਆਇਆ ਤੈਨੂੰ
ਕਿ ਹਾਂ ਮੈਂ ਤੇਰੇ ਨਾਲ,
ਤੇਰਾ ਵਾਅਦਾ ਪੂਰਾ ਕਰਨ
ਲਈ,
ਹੁਣ ਮੁੜ ਨਾ ਵਹਾਂਗਾ|